Exodus 26

1ਤੂੰ ਡੇਰੇ ਲਈ ਦਸ ਪਰਦੇ ਉਣੇ ਹੋਏ ਕਤਾਨ ਦੇ ਬਣਾਈਂ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਈਂ, ਕਰੂਬੀਆਂ ਨਾਲ ਤੂੰ ਕਾਰੀਗਰ ਦਾ ਕੰਮ ਬਣਾਈਂ । 2ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਹੋਵੇ । 3ਪੰਜ ਪਰਦੇ ਇੱਕ ਦੂਜੇ ਨਾਲ ਜੁੜੇ ਹੋਏ ਹੋਣ ਅਤੇ ਦੂਜੇ ਪੰਜ ਪਰਦੇ ਵੀ ਇੱਕ ਦੂਜੇ ਨਾਲ ਜੁੜੇ ਹੋਏ ਹੋਣ ।

4ਅਤੇ ਤੂੰ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਈਂ ਅਤੇ ਇਸ ਤਰ੍ਹਾਂ ਤੂੰ ਪਰਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਈਂ । 5ਪੰਜਾਹ ਬੀੜੇ ਤੂੰ ਪਹਿਲੇ ਪਰਦੇ ਵਿੱਚ ਅਤੇ ਪੰਜਾਹ ਬੀੜੇ ਤੂੰ ਉਸ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਹੈ ਬਣਾਈਂ । ਉਹ ਬੀੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਣ । 6ਅਤੇ ਤੂੰ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਂ ਅਤੇ ਪਰਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜੀਂ ਤਾਂ ਜੋ ਇਸ ਤਰ੍ਹਾਂ ਡੇਰਾ ਇੱਕੋ ਹੀ ਹੋਵੇ ।

7ਤੂੰ ਪਸ਼ਮ ਦੇ ਗਿਆਰਾਂ ਪਰਦੇ ਡੇਰੇ ਦੇ ਤੰਬੂ ਲਈ ਬਣਾਈਂ । 8ਹਰ ਇੱਕ ਪਰਦੇ ਦੀ ਲੰਬਾਈ ਤੀਹ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਅਤੇ ਇਹ ਗਿਆਰਾਂ ਪਰਦੇ ਇੱਕ ਨਾਪ ਦੇ ਹੋਣ । 9ਤੂੰ ਪੰਜ ਪਰਦੇ ਵੱਖਰੇ ਜੋੜੀਂ ਅਤੇ ਛੇ ਪਰਦੇ ਵੱਖਰੇ ਅਤੇ ਤੰਬੂ ਦੇ ਅਗਲੇ ਪਾਸੇ ਤੂੰ ਛੇਵਾਂ ਪੜਦਾ ਲਪੇਟੀਂ ।

10ਤੂੰ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਹੈ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਈਂ । 11ਅਤੇ ਤੂੰ ਪੰਜਾਹ ਕੁੰਡੀਆਂ ਪਿੱਤਲ ਦੀਆਂ ਬਣਾਈਂ ਅਤੇ ਕੁੰਡੀਆਂ ਬੀੜਿਆਂ ਵਿੱਚ ਪਾ ਦੇਵੀਂ ਅਤੇ ਤੂੰ ਤੰਬੂ ਨੂੰ ਅਜਿਹਾ ਜੋੜੀਂ ਕਿ ਉਹ ਇੱਕ ਹੋ ਜਾਵੇ ।

12ਅਤੇ ਤੰਬੂ ਦਾ ਪੜਦਾ ਜਿਹੜਾ ਬਾਕੀ ਰਹੇ ਅਰਥਾਤ ਉਹ ਅੱਧਾ ਪੜਦਾ ਜਿਹੜਾ ਬਾਕੀ ਹੈ ਉਹ ਡੇਰੇ ਦੇ ਪਿੱਛਲੇ ਪਾਸੇ ਵੱਲ ਲਮਕਦਾ ਰਹੇ । 13ਅਤੇ ਉਹ ਤੰਬੂ ਦੇ ਪਰਦੇ ਦੀ ਲੰਬਾਈ ਦਾ ਵਾਧਾ ਇਸ ਪਾਸੇ ਦਾ ਇੱਕ ਹੱਥ ਅਤੇ ਉਸ ਪਾਸੇ ਦਾ ਇੱਕ ਹੱਥ ਡੇਰੇ ਦੇ ਦੋਹਾਂ ਪਾਸਿਆਂ ਉੱਤੇ ਢੱਕਣ ਲਈ ਲਮਕਦੇ ਰਹਿਣਗੇ । 14ਅਤੇ ਤੂੰ ਤੰਬੂ ਲਈ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਉੱਪਰਲੇ ਲਈ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਬਣਾਈਂ ।

15ਤੂੰ ਸ਼ਿੱਟੀਮ ਦੀ ਲੱਕੜ ਦੇ ਤਖਤੇ ਡੇਰੇ ਲਈ ਬਣਾਈਂ । 16ਫੱਟੀ ਦੀ ਲੰਬਾਈ ਦਸ ਹੱਥ ਅਤੇ ਹਰ ਫੱਟੀ ਦੀ ਚੌੜਾਈ ਡੂਢ ਹੱਥ ਹੋਵੇ 17ਅਤੇ ਹਰ ਫੱਟੀ ਵਿੱਚ ਦੋ ਚੂਲਾਂ ਇੱਕ ਦੂਜੀ ਨੂੰ ਜੋੜਨ ਲਈ ਹੋਣ ਇਸ ਤਰ੍ਹਾਂ ਤੂੰ ਡੇਰੇ ਦੀਆਂ ਸਾਰੀਆਂ ਫੱਟੀਆਂ ਬਣਾਈਂ । 18ਸੋ ਤੂੰ ਡੇਰੇ ਦੇ ਦੱਖਣ ਵਾਲੇ ਪਾਸੇ ਲਈ ਵੀਹ ਫੱਟੀਆਂ ਬਣਾਈਂ

19ਅਤੇ ਤੂੰ ਚਾਂਦੀ ਦੀਆਂ ਚਾਲ੍ਹੀ ਚੀਥੀਆਂ ਉਨ੍ਹਾਂ ਦੀਆਂ ਵੀਹਾਂ ਫੱਟੀਆਂ ਦੇ ਹੇਠ ਬਣਾਈਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ ਬਣਾਈਂ ਅਤੇ ਦੂਜੀ ਫੱਟੀ ਹੇਠ ਦੋ ਚੀਥੀਆਂ ਉਹ ਦੀਆਂ ਦੋਹਾਂ ਚੂਲਾਂ ਲਈ । 20ਅਤੇ ਡੇਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੀਆਂ 21ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਦੋ ਚੀਥੀਆਂ ।

22ਪੱਛਮ ਵੱਲ ਡੇਰੇ ਦੇ ਸਿਰੇ ਤੇ ਛੇ ਫੱਟੀਆਂ ਬਣਾਈਂ । 23ਤੂੰ ਦੋ ਫੱਟੀਆਂ ਡੇਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਈਂ 24ਤਾਂ ਜੋ ਉਹ ਹੇਠਾਂ ਦੋਹਰੀਆਂ ਹੋਣ ਅਤੇ ਉਹ ਇਸ ਪਰਕਾਰ ਆਪਣਿਆਂ ਸਿਰਿਆਂ ਤੱਕ ਇੱਕ ਕੜੇ ਨਾਲ ਸਾਬਤ ਰਹਿਣ । ਇਸ ਤਰ੍ਹਾਂ ਉਨ੍ਹਾਂ ਦੋਹਾਂ ਲਈ ਹੋਵੇ ਅਤੇ ਦੋਹਾਂ ਖੂੰਜਿਆਂ ਲਈ ਉਹ ਹੋਣ 25ਅਤੇ ਉਹ ਅੱਠ ਫੱਟੀਆਂ ਹੋਣ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਹੋਣ ਅਰਥਾਤ ਇੱਕ ਫੱਟੀ ਹੇਠ ਦੋ ਚੀਥੀਆਂ ਅਤੇ ਦੂਜੀ ਫੱਟੀ ਹੇਠ ਵੀ ਦੋ ਚੀਥੀਆਂ ।

26ਅਤੇ ਤੂੰ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਈਂ । ਡੇਰੇ ਦੇ ਇੱਕ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ । 27ਅਤੇ ਡੇਰੇ ਦੇ ਦੂਜੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ ਅਤੇ ਡੇਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਦੀਆਂ ਫੱਟੀਆਂ ਲਈ ਪੰਜ ਹੋੜੇ 28ਅਤੇ ਵਿਚਲਾ ਹੋੜਾ ਫੱਟੀਆਂ ਦੇ ਵਿਚਕਾਰੋਂ ਦੀ ਦੁਸਾਰ ਪਾਰ ਜਾਵੇਗਾ ।

29ਅਤੇ ਤੂੰ ਫੱਟੀਆਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਈਂ ਅਤੇ ਹੋੜਿਆਂ ਨੂੰ ਸੋਨੇ ਨਾਲ ਮੜ੍ਹੀਂ । 30ਤੂੰ ਡੇਰੇ ਨੂੰ ਉਸ ਨਮੂਨੇ ਉੱਤੇ ਖੜਾ ਕਰੀਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਸੀ ।

31ਤੂੰ ਨੀਲੇ ਬੈਂਗਣੀ ਅਤੇ ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਈਂ । ਉਹ ਕਾਰੀਗਰ ਦਾ ਕੰਮ ਹੋਵੇ ਅਤੇ ਕਰੂਬੀਆਂ ਨਾਲ ਬਣਾਇਆ ਜਾਵੇ । 32ਤੂੰ ਉਸ ਨੂੰ ਸ਼ਿੱਟੀਮ ਦੀ ਲੱਕੜੀ ਦੀਆਂ ਸੋਨੇ ਨਾਲ ਮੜ੍ਹੀਆਂ ਹੋਈਆਂ ਚੌਂਹ ਥੰਮ੍ਹੀਆਂ ਉੱਤੇ ਲਮਕਾਵੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਉਹ ਚਾਂਦੀ ਦੀਆਂ ਚੌਂਹ ਚੀਥੀਆਂ ਉੱਤੇ ਹੋਣ । 33ਤੂੰ ਪਰਦੇ ਨੂੰ ਕੁੰਡੀਆਂ ਦੇ ਹੇਠ ਲਮਕਾਵੀਂ ਅਤੇ ਤੂੰ ਉੱਥੇ ਉਸ ਪਰਦੇ ਦੇ ਅੰਦਰ ਸਾਖ਼ੀ ਦੇ ਸੰਦੂਕ ਨੂੰ ਲਿਆਵੀਂ ਅਤੇ ਇਹ ਪਰਦਾ ਤੁਹਾਡੇ ਲਈ ਪਵਿੱਤਰ ਸਥਾਨ ਨੂੰ ਅੱਤ ਪਵਿੱਤਰ ਸਥਾਨ ਤੋਂ ਵੱਖਰਾ ਕਰੇਗਾ ।

34ਤੂੰ ਪ੍ਰਾਸਚਿਤ ਦਾ ਸਰਪੋਸ਼ ਸਾਖ਼ੀ ਦੇ ਸੰਦੂਕ ਉੱਤੇ ਅੱਤ ਪਵਿੱਤਰ ਸਥਾਨ ਵਿੱਚ ਰੱਖੀਂ । 35ਤੂੰ ਮੇਜ਼ ਪਰਦੇ ਦੇ ਬਾਹਰ ਅਤੇ ਮੇਜ਼ ਦੇ ਸਾਹਮਣੇ ਸ਼ਮਾਦਾਨ ਡੇਰੇ ਦੇ ਦੱਖਣ ਦੇ ਪਾਸੇ ਵੱਲ ਰੱਖੀਂ ਅਤੇ ਮੇਜ਼ ਉੱਤਰ ਦੇ ਪਾਸੇ ਵੱਲ ।

36ਤੂੰ ਤੰਬੂ ਦੇ ਦਰਵਾਜ਼ੇ ਲਈ ਇੱਕ ਓਟ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ । ਇਹ ਕਸੀਦੇਕਾਰ ਦਾ ਕੰਮ ਹੋਵੇ । ਤੂੰ ਪਰਦੇ ਲਈ ਪੰਜ ਥੰਮ੍ਹੀਆਂ ਸ਼ਿੱਟੀਮ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਹੋਣ ਅਤੇ ਤੂੰ ਉਨ੍ਹਾਂ ਲਈ ਪੰਜ ਚੀਥੀਆਂ ਪਿੱਤਲ ਦੀਆਂ ਢਾਲੀਂ ।

37

Copyright information for PanULB